* SPECIAL ANNOUNCEMENT: ON THE AUSPICIOUS BIRTHDAY OF BABA DEEP SINGH, SIKH RELIEF ANNOUNCE MONTHLY PACKAGE FOR THE PANJ PYARE OF THE AKAL TAKHT, SO THEY MAY CONTINUE WITH DHARAM PARCHAR THROUGHOUT INDIA *
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸਿੱਖ ਰਿਲੀਫ ਵੱਲੋਂ ਐਲਾਨ ਕੀਤਾ ਗਿਆ ਕਿ ਹਰ ਮਹੀਨੇ ਪੰਜ ਪਿਆਰਿਆਂ ਨੂੰ ਆਰਥਿਕ ਮਦਦ ਮੁਹਈਆ ਕਰਵਾਈ ਜਾਵੇਗੀੇ, ਤਾਂ ਜੋ ਉਹ ਬਿਨ੍ਹਾਂ ਕਿਸੇ ਆਰਥਿਕ ਸਮੱਸਿਆ ਤੋਂ ਸਿੱਖੀ ਪ੍ਰਚਾਰ ਜਾਰੀ ਰਖਣ * ਬਾਕੀ ਵੇਰਵਾ ਹੇਠਾਂ ਪੜ੍ਹੋ ਜੀ.... You may recall, at the start of this year the SGPC executive dismissed the Panj Pyare of the Akal Takht for them taking a firm stand against the Jathedars of Takht's who blatantly violated their code of conduct. Today in Mohali, Sikh Relief announced a monthly package of 22,000Rs each, so they can continue the valuable preaching of the Sikh faith across India. As well as this, the Akhand Kirtani Jatha with the Sangats support honoured the Panj Pyare by donating a brand new seven seater Innova Car for their travels. Sikh Relief pledges solidarity with those who stand for TRUTH, JUSTICE and FREEDOM. ਪੰਥਕ ਭਾਵਨਾਵਾਂ ਦੇ ਵਿਰੁੱਧ ਫੈਂਸਲੇ ਕਰਨ ਵਾਲੇ ਤਖਤਾਂ ਦੇ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕੀਤੇ ਗਏ ਪੰਜ ਪਿਆਰਿਆਂ ਦੇ ਫੈਂਸਲੇ ਦੇ ਸਮਰਥਨ ਵਿੱਚ ਸਾਹਮਣੇ ਆਉਂਦਿਆਂ ਵੱਖੋ ਵੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਮੋਹਾਲੀ ਵਿਖੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿੱਚ ਇੱਕ ਸਮਾਗਮ ਦੌਰਾਨ ਅਖੰਡ ਕੀਰਤਨੀ ਜਥੇ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜਿਥੇ ਸਿੱਖ ਰਿਲੀਫ ਯੂ.ਕੇ ਨੇ ਐਲਾਨ ਕੀਤਾ ਕਿ ਹਰ ਮਹੀਨੇ ਪੰਜ ਪਿਆਰਿਆਂ ਨੂੰ 22000-22000 ਰੁਪਏ ਦੀ ਆਰਥਿਕ ਮਦਦ ਮੁਹਈਆ ਕਰਵਾਈ ਜਾਏਗੀੇ, ਉਥੇ ਅਖੰਡ ਕੀਰਤਨੀ ਜਥੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਅਤੇ ਪ੍ਰਚਾਰ ਲਈ ਇਨੋਵਾ ਗੱਡੀ ਦਿੱਤੀ ਗਈ ਹੈ। ਇਸ ਮੌਕੇ ਸਿੱਖ ਰਿਲੀਫ ਯੂ.ਕੇ ਤੋਂ ਭਾਈ ਪਰਮਿੰਦਰ ਸਿੰਘ ਅਮਲੋਹ, ਭਾਈ ਆਰ.ਪੀ ਸਿੰਘ, ਅਖੰਡ ਕੀਰਤਨੀ ਜਥੇ ਦੇ ਭਾਈ ਬਖਸ਼ੀਸ਼ ਸਿੰਘ, ਯੂਨਾਈਟਿਡ ਅਕਾਲੀ ਦਲ ਦੇ ਭਾਈ ਗੁਰਨਾਮ ਸਿੰਘ ਸਿੱਧੂ, ਵਕੀਲ ਅਮਰ ਸਿੰਘ ਚਹਿਲ, ਹਰਿਮੋਹਿੰਦਰ ਸਿੰਘ ਢਿੱਲੋਂ, ਮੇਹਰ ਸਿੰਘ ਮੱਲੀ, ਮੀਤ ਪ੍ਰਧਾਨ ਗੁਰਦੁਆਰਾ ਸਾਚਾ ਧੰਨ ਭਾਈ ਤਰਲੋਚਨ ਸਿੰਘ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।